Call Us: +91 78040-90000 , +91 98887-79299

HIMT E-Paper

Himt ਕਾਲਜ ਟਾਂਡਾ ਵਿੱਚ ਅੋਰਤਾਂ ਵਿਰੁੱਧ ਹਿੰਸਾ ਦੇ ਖਾਤਮੇ ਲਈ ਲਗਾਇਆ ਗਿਆ ਸੈਮੀਨਾਰ।

ਇਸ ਮੌਕੇ ਵਿਦਿਆਰਥੀਆਂ ਨੂੰ ਮਹਿਲਾਵਾਂ ਨਾਲ ਹੋ ਰਹੀ ਹਿੰਸਾ ਵਿਰੁੱਧ ਰੋਕਣ ਲਈ ਜਾਗਰੂਕ ਕੀਤਾ ਗਿਆ। ਇਸ ਸੈਮੀਨਾਰ ਵਿੱਚ ਮੁੱਖ ੳੁਦੇਸ਼ ਅੋਰਤਾਂ ਨੂੰ ਸਮਾਜ ਵਿੱਚ ਆਪਣੀ ਹੋਂਦ ਦੀ ਪਹਿਚਾਣ ਕਰਦੇ ਹੋਏ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ ਗਿਆ। ਇਸ ਸੈਮੀਨਾਰ ਮੋਕੇ ਸੰਸਥਾ ਦੇ ਚੇਅਰਮੈਨ ਸ੍ਰੀ ਰੋਹਿਤ ਟੰਡਨ ਜੀ ਨੇ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਇਸ ਮਾਮਲੇ ਦੀ ਸ਼ੁਰੂਆਤ 25 ਨਵੰਬਰ 1960 ਈ: ਵਿੱਚ ਡੋਮੋਨਿਕ ਰਿਪਬਲਿਕ ਵਿੱਚ ਹੋਈ ਤਿੰਨ ਮੀਰੇਬਲ ਦੀ ਸਿਸਟਰ ਦੀ ਹੱਤਿਆ ਨਾਲ ਸਬੰਧਿਤ ਹੈ। ਇਸ ਹੱਤਿਆਂ ਨੂੰ ਡੋਮੋਨਿਕ ਤਾਨਾਸ਼ਾਹ ਰਾਫੇਲ ਤਿਜਿਲੋ ਵੱਲੋਂ ਕੀਤਾ ਗਿਆ ਸੀ। 1981 ਈ਼ ਵਿੱਚ ਲੈਟਿਨ ਅਮਰੀਕਾ ਅਤੇ ਕੈਰੇਬਿਅਨ ਮਹਿਲਾ ਮੀਟਿੰਗ ਵਿੱਚ ਕਾਰਜਕਾਰੀਆਂ ਨੇ ਮਹਿਲਾਵਾਂ ਦੇ ਨਾਲ ਹੋ ਰਹੀ ਹਿੰਸਾ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਅਤੇ ਲੜਨ ਲਈ 25 ਨਵੰਬਰ ਨੂੰ ਇਹ ਦਿਨ ਮਨਾਉਣ ਦਾ ਫੈਸਲਾ ਲਿਆ। ਇਸ ਲਈ 25 ਨਵੰਬਰ ਨੂੰ ਇਹ ਦਿਨ ਮਨਾਇਆ ਜਾਣ ਲੱਗਾ। ਵਿਦਿਆਰਥੀਆਂ ਨੇ ਵੀ ਇਸ ਸੈਮੀਨਾਰ ਨੂੰ ਧਿਆਨ ਪੂਰਵਕ ਦੇਖਿਆ।ਇਸ ਮੌਕੇ ਦੋਰਾਨ ਭਾਰਤ ਰਤਨ ਟੰਡਨ ਜੀ, ਦਿਸ਼ਾਤ ਕੁਮਾਰ, ਅਲੋਕ ਸ਼ਰਮਾ, ਅਮਨਦੀਪ ਕੁਮਾਰ, ਭਾਨੂੰ ਪ੍ਰਿਆ, ਪਾਰੁਲ ਪ੍ਰਿਆ, ਹਰਜੀਤ ਕੌਰ, ਹਰਪ੍ਰੀਤ ਕੌਰ, ਹਰਪ੍ਰੀਤ ਕੌਰ, ਗੁਰਜੀਤ ਕੌਰ, ਅੰਕਿਤਾ ਕੁਮਾਰੀ, ਰੁਪਿੰਦਰ ਕੌਰ, ਗੁਰਪ੍ਰੀਤ ਕੌਰ, ਅਮਨਦੀਪ ਕੌਰ ਅਤੇ ਖੁਸ਼ਪ੍ਰੀਤ ਕੋਰ ਵੀ ਮੌਜੂਦ ਹੋਏ।

Himt ਕਾਲਜ ਵਿੱਚ ਵਿਸ਼ਵ ਏਡਜ਼ ਦਿਵਸ ਦੀ ਜਾਗਰੂਕਤਾ ਨੂੰ ਦੇਖਦੇ ਹੋਏ ਲਗਾਇਆ ਗਿਆ ਸੈਮੀਨਾਰ।

01 ਦਸੰਬਰ 2023 (ਪੰਡਿਤ) :- ਹਰੀ ਪ੍ਰਕਾਸ਼ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਕਾਲਜ ਟਾਂਡਾ ਵਿੱਚ ਲਗਾਇਆ ਗਿਆ ਵਿਸ਼ਵ ਏਡਜ਼ ਦਿਵਸ ਦਾ ਸੈਮੀਨਾਰ। ਇਸ ਮੌਕੇ ਸੰਸਥਾ ਦੇ ਚੇਅਰਮੈਨ ਸ੍ਰੀ ਰੋਹਿਤ ਟੰਡਨ ਜੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ world aids day 1988 ਤੋਂ ਹਰ ਸਾਲ 1 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਖਾਸ ਤੌਰ ਤੇ ਇਸ ਲਈ ਮਨਾਇਆ ਜਾਂਦਾ ਹੈ ਕਿਉਂਕਿ Hiv ਨਾਮ ਦੇ ਵਾਇਰਸ ਤੋਂ ਹੋਣ ਵਾਲੀ ਬਿਮਾਰੀ ਤੋਂ ਦੁਨੀਆਂ ਭਰ ਵਿੱਚ ਜਾਗਰੂਕਤਾ ਫੈਲਾਈ ਜਾ ਸਕੇ। HIV ਨਾਮ ਦਾ ਵਾਇਰਸ ਇੰਨਾਂ ਜ਼ਿਆਦਾ ਖਤਰਨਾਕ ਹੈ ਕਿ ਉਹ ਮਰੀਜ ਦੀ immunity ਤੇ ਹਮਲਾ ਕਰਦਾ ਹੈ। ਜਿਸ ਨਾਲ਼ ਵਿਅਕਤੀ ਦੀ ਦੂਸਰੀ ਬਿਮਾਰੀ ਦੇ ਲੜਨ ਦੀ ਸਮਰੱਥਾ ਘੱਟ ਜਾਂਦੀ ਹੈ। ਬਿਮਾਰੀ ਦੀ ਖੋਜ ਕਰਨ ਤੋਂ ਬਾਅਦ ਵੀ Hiv ਵਾਇਰਸ ਦੁਨੀਆਂ ਦੀ ਸਭ ਤੋਂ ਵੱਡੀ ਸਮੱਸਿਆ ਹੈ। ਇਸ ਬਿਮਾਰੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਹੀ ਹਰ ਸਾਲ ਦੁਨੀਆਂ ਭਰ ਵਿੱਚ ਵਿਸ਼ਵ ਏਡਜ਼ ਡੇ ਮਨਾਇਆ ਜਾਂਦਾ ਹੈ। ਇਸ ਦਾ ਸੰਗਠਨ WHO ਨੇ ਕੀਤਾ। ਇਸ ਸੈਮੀਨਾਰ ਨੂੰ ਵਿਦਿਆਰਥੀਆਂ ਨੇ ਬਹੁਤ ਧਿਆਨ ਪੂਰਵਕ ਦੇਖਿਆ। ਇਸ ਮੌਕੇ ਪੂਰੇ ਸਟਾਫ਼ ਨੇ ਵੀ ਇਸ ਸੈਮੀਨਾਰ ਵਿੱਚ ਪੂਰਾ ਸਹਿਯੋਗ ਦਿੱਤਾ।ਇਸ ਮੌਕੇ ਦੋਰਾਨ ਭਾਰਤ ਰਤਨ ਟੰਡਨ ਜੀ, ਦਿਸ਼ਾਤ ਕੁਮਾਰ, ਅਲੋਕ ਸ਼ਰਮਾ, ਅਮਨਦੀਪ ਕੁਮਾਰ, ਭਾਨੂੰ ਪ੍ਰਿਆ, ਪਾਰੁਲ ਪ੍ਰਿਆ, ਹਰਜੀਤ ਕੌਰ, ਹਰਪ੍ਰੀਤ ਕੌਰ, ਹਰਪ੍ਰੀਤ ਕੌਰ, ਗੁਰਜੀਤ ਕੌਰ, ਅੰਕਿਤਾ ਕੁਮਾਰੀ, ਰੁਪਿੰਦਰ ਕੌਰ, ਗੁਰਪ੍ਰੀਤ ਕੌਰ, ਅਮਨਦੀਪ ਕੌਰ ਅਤੇ ਖੁਸ਼ਪ੍ਰੀਤ ਕੋਰ ਵੀ ਮੌਜੂਦ ਹੋਏ।

ਅੈਂਚ ਆਈ ਅੈਂਮ ਟੀ ਕਾਲਜ ਟਾਂਡਾ ਵਿੱਚ ਕਰਵਾਇਆ ਗਿਆ ਇਨਾਮ ਵੰਡ ਸਮਾਰੋਹ।

ਅੈਂਚ ਆਈ ਅੈਂਮ ਟੀ ਕਾਲਜ ਟਾਂਡਾ ਵਿੱਚ ਕਰਵਾਇਆ ਗਿਆ ਇਨਾਮ ਵੰਡ ਸਮਾਰੋਹ। ਪ੍ਰੋਗਰਾਮ ਦੇ ਅਗਾਜ਼ ਮੋਕੇ ਸੰਸਥਾ ਦੇ ਚੇਅਰਮੈਨ ਸ੍ਰੀ ਰੋਹਿਤ ਟੰਡਨ ਜੀ ਨੇ ਪੁੱਜੇ ਮਹਿਮਾਨਾਂ ,ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਨੇ ਅਕਾਦਮਿਕ ਵਰ੍ਹੇ ਦੌਰਾਨ ਕਾਲਜ ਦੀਆਂ ਪ੍ਰਾਪਤੀਆਂ ਨੂੰ ਵਿਸਥਾਰ ਪੂਰਵਕ ਪੇਸ਼ ਕੀਤਾ। ਇਸ ਮੌਕੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਜਿਹਨਾਂ ਨੇ ਚੰਗੇ ਨੰਬਰ ਪ੍ਰਾਪਤ ਕਰਕੇ ੳੁੱਚ ਨਤੀਜੇ ਪ੍ਰਾਪਤ ਕੀਤੇ ਅਤੇ ਜਿਲੇ ਪੱਧਰ ਤੇ ਹੋਏ ਮੁਕਾਬਲਿਆਂ ਜਿਵੇਂ ਕਿ ਹੁਸ਼ਿਆਰਪੁਰ ਦੇ Tech Festival, ਲੁਧਿਆਣਾ ਵਿਖੇ ਹੋਏ Youth Festival ਅਤੇ Ptu university ਦੇ ਨਤੀਜੇ ਵਿੱਚ ਅਵੱਲ ਨੰਬਰ ਤੇ ਰਹੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਨਾਲ ਹੀ ਸਮੇਂ ਸਮੇਂ ਤੇ ਕਾਲਜ ਵਿੱਚ ਕਰਵਾਈਆਂ ਗਈਆਂ ਗਤੀਵਿਧੀਆਂ ਵਿੱਚ ਅਵੱਲ ਨੰਬਰ ਤੇ ਰਹੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਅਤੇ ਕਾਲਜ ਦੁਆਰਾ Job Place ਕਰਵਾਏ ਗਏ ਵਿਦਿਆਰਥੀ ਜਿਹੜੇ ਕਿ ਮੋਹਾਲੀ ਵਰਗੇ ਨਾਮੀ ਸ਼ਹਿਰ ਦੀਆਂ IT ਕੰਪਨੀਆਂ ਵਿੱਚ ਕੰਮ ਕਰ ਰਹੇ ਹਨ ਉਹਨਾਂ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ । ਇਸ ਮੌਕੇ BCA, BSC. It, B.COM ,PGDCA ਦੇ ਅਲੱਗ ਅਲੱਗ ਸਮੈਂਸਟਰਾਂ ਵਿੱਚੋ ਅਵੱਲ ਆੳੁਣ ਵਾਲੇ ਵਿਦਿਆਰਥੀ ਨੇਹਾ ਸਪੁੱਤਰੀ ਮਨੋਜ ਕੁਮਾਰ, ਸੁਨੈਨਾ ਸਪੁੱਤਰੀ ਦਵਿੰਦਰ ਸਿੰਘ, ਜਸਪ੍ਰੀਤ ਕੌਰ ਸਪੁੱਤਰੀ ਅਮਰੀਕ ਸਿੰਘ, ਨੰਦਨੀ ਸਪੁੱਤਰੀ ਬਲਦੇਵ ਸਿੰਘ , ਵਰਸ਼ਾ ਸਪੁੱਤਰੀ ਪਰਮਜੀਤ ਸਿੰਘ, ਅਨਮੋਲ ਕੌਰ ਸਪੁੱਤਰੀ ਗਿਆਨ ਸਿੰਘ, ਅਮਰਜੀਤ ਸਪੁੱਤਰੀ ਭੁਪਿੰਦਰ ਸਿੰਘ, ਅਕਾਸ਼ਦੀਪ ਸਿੰਘ ਸਪੁੱਤਰ ਰੇਸ਼ਮ ਸਿੰਘ, ਅਤੇ ਨਵਨੀਤ ਕੌਰ ਸਪੁੱਤਰੀ ਕੁੰਦਨ ਸਿੰਘ ਨੂੰ ਖਾਸ ਤੌਰ ਤੇ ਸਨਮਾਨਿਤ ਕੀਤਾ ਗਿਆ ।ਇਨਾਮ ਵੰਡ ਸਮਾਰੋਹ ਦੌਰਾਨ ਅਲੱਗ -ਅਲੱਗ ਖੇਤਰਾਂ ਵਿੱਚੋ ੳੁੱਪਲਬਧੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸੰਸਥਾ ਦੇ ਚੇਅਰਮੈਨ ਸ੍ਰੀ ਰੋਹਿਤ ਟੰਡਨ ਜੀ , ਨਰਿੰਦਰ ਅਰੋੜਾ , ਕੁਕੂ ਸੈਣੀ, ਡਾ. ਭਾਰਤ ਸ਼ਰਨ ਟੰਡਨ, ਅਰੁਣ ਟੰਡਨ, ਦਲਜੀਤ ਸਿੰਘ, ਹੈਪੀ ਅਤੇ ਜਗਦੀਪ ਮਾਨ ਜੀ ਦੁਆਰਾ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਵਿਦਿਆਰਥੀਆਂ ਵੱਲੋਂ ਕਲਚਰਲ ਅੈਂਕਟੀਵਿਟੀ ਪੇਸ਼ ਕੀਤੀ ਗਈ ਜਿਵੇਂ ਕਿ ਵਿਦਿਆਰਥੀਆਂ ਵਲੋਂ ਭਾਸ਼ਣ, ਸੰਗੀਤ, ਸਕਿੰਟ, ਮਿਮਕਰੀ, ਸ਼ਬਦ ਕੀਰਤਨ, ਟੱਪੇ, ਪੰਜਾਬੀ ਵਿਰਸੇ ਨੂੰ ਦਰਸਾਉਂਦਾ ਹੋਇਆ ਭੰਗੜਾ ਅਤੇ ਗਿੱਧਾ ਪੇਸ਼ ਕੀਤਾ ਗਿਆ। ਕਾਲਜ ਦੇ ਚੇਅਰਮੈਨ ਸ੍ਰੀ ਰੋਹਿਤ ਟੰਡਨ ਜੀ ਅਤੇ ਕਾਲਜ ਦੇ ਵਾਇਸ ਪ੍ਰਿੰਸੀਪਲ ਭਾਨੂੰ ਪ੍ਰਿਆ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਉਹਨਾਂ ਨੂੰ ਇਹਦਾ ਹੀ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ।ਸਮੂਹ ਸਟਾਫ਼ ਨੇ ਵੀ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ।ਇਸ ਮੌਕੇ ਦੋਰਾਨ ਭਾਰਤ ਰਤਨ ਟੰਡਨ ਜੀ, ਦਿਸ਼ਾਤ ਕੁਮਾਰ, ਅਲੋਕ ਸ਼ਰਮਾ, ਅਮਨਦੀਪ ਕੁਮਾਰ, ਭਾਨੂੰ ਪ੍ਰਿਆ, ਪਾਰੁਲ ਪ੍ਰਿਆ, ਹਰਜੀਤ ਕੌਰ, ਹਰਪ੍ਰੀਤ ਕੌਰ, ਗੁਰਜੀਤ ਕੌਰ, ਅੰਕਿਤਾ ਕੁਮਾਰੀ, ਰੁਪਿੰਦਰ ਕੌਰ, ਗੁਰਪ੍ਰੀਤ ਕੌਰ, ਅਮਨਦੀਪ ਕੌਰ ਅਤੇ ਖੁਸ਼ਪ੍ਰੀਤ ਕੋਰ ਵੀ ਮੌਜੂਦ ਹੋਏ।

ਅੈਂਚ ਆਈ ਅੈਂਮ ਟੀ ਕਾਲਜ ਟਾਂਡਾ ਵਿੱਚ ਮਨਾਇਆ ਗਿਆ ਦਿਵਾਲੀ ਦਾ ਤਿਉਹਾਰ।

ਹਰੀ ਪ੍ਰਕਾਸ਼ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਕਾਲਜ ਟਾਂਡਾ ਵਿੱਚ ਦਿਵਾਲੀ ਦਾ ਤਿਉਹਾਰ ਮੈਂਨਜਮੈਂਟ ਡਾਇਰੈਕਟਰ ਸ੍ਰੀ ਰੋਹਿਤ ਟੰਡਨ ਜੀ ,ਵਾਈਸ ਪ੍ਰਿੰਸੀਪਲ ਭਾਨੂੰ ਪ੍ਹਿਆ ਜੀ ਦੀ ਮੌਜੂਦਗੀ ਵਿੱਚ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਮਨਾਇਆ ਗਿਆ। ਇਸ ਪ੍ਰੋਗਰਾਮ ਦੋਰਾਨ ਵਿਦਿਆਰਥੀਆਂ ਵਲੋਂ ਭਾਸ਼ਣ, ਸੰਗੀਤ, ਸਕਿੰਟ, ਮਿਮਕਰੀ, ਸ਼ਬਦ ਕੀਰਤਨ, ਟੱਪੇ, ਪੰਜਾਬੀ ਵਿਰਸੇ ਨੂੰ ਦਰਸਾਉਂਦਾ ਹੋਇਆ ਭੰਗੜਾ ਅਤੇ ਗਿੱਧਾ ਪੇਸ਼ ਕੀਤਾ ਗਿਆ।ਇਸ ਮੋਕੇ ਤੇ ਕੁੱਝ ਖਾਸ ਮਹਿਮਾਨ ਵੀ ਪਹੁੰਚੇ ਜਿਵੇਂ ਕਿ :-ਨਰਿੰਦਰ ਅਰੋੜਾ , ਕੁਕੂ ਸੈਣੀ, ਡਾ. ਭਾਰਤ ਸ਼ਰਨ ਟੰਡਨ, ਅਰੁਣ ਟੰਡਨ, ਦਲਜੀਤ ਸਿੰਘ, ਹੈਪੀ ਅਤੇ ਜਗਦੀਪ ਮਾਨ ਜੀ ਅਤੇ ਪਹੁੰਚੇ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਚੇਅਰਮੈਨ ਸ੍ਰੀ ਰੋਹਿਤ ਟੰਡਨ ਜੀ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਦਿਵਾਲੀ ਦਾ ਤਿਉਹਾਰ ਹਰ ਵਿਦਿਆਰਥੀ ਦੇ ਜੀਵਨ ਵਿੱਚ ਰੋਸ਼ਨੀ ਲਿਆਵੇ ਅਤੇ ਉਹ ਆਪਣੀ ਜਿੰਦਗੀ ਵਿੱਚ ਨਵੀਆਂ ਬੁਲੰਦੀਆਂ ਹਾਸਿਲ ਕਰਨ। ਇਸ ਦੌਰਾਨ ਮੋਜੂਦਾ ਸਟਾਫ਼ ਨੇ ਵੀ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ।ਇਸ ਮੌਕੇ ਦੋਰਾਨ ਭਾਰਤ ਰਤਨ ਟੰਡਨ ਜੀ, ਦਿਸ਼ਾਤ ਕੁਮਾਰ, ਅਲੋਕ ਸ਼ਰਮਾ, ਅਮਨਦੀਪ ਕੁਮਾਰ, ਭਾਨੂੰ ਪ੍ਰਿਆ, ਪਾਰੁਲ ਪ੍ਰਿਆ, ਹਰਜੀਤ ਕੌਰ, ਹਰਪ੍ਰੀਤ ਕੌਰ, ਗੁਰਜੀਤ ਕੌਰ, ਅੰਕਿਤਾ ਕੁਮਾਰੀ, ਰੁਪਿੰਦਰ ਕੌਰ, ਗੁਰਪ੍ਰੀਤ ਕੌਰ, ਅਮਨਦੀਪ ਕੌਰ ਅਤੇ ਖੁਸ਼ਪ੍ਰੀਤ ਕੋਰ ਵੀ ਮੌਜੂਦ ਹੋਏ।

ਰੰਗਲਾ ਪੰਜਾਬ ਯੂਥ ਫੈਸਟੀਵਲ ਵਿੱਚ HIMT ਕਾਲਜ ਟਾਂਡਾ ਨੇ ਮਾਰੀਆਂ ਮੱਲਾਂ।

ਆਈ. ਕੇ. ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਖੇ ਕਰਵਾਏ ਗਏ ਤਿੰਨ ਦਿਨਾਂ ਯੂਥ ਫੈਸਟੀਵਲ ਵਿੱਚ ਅੈਂਚ .ਆੲੀ. ਅੈਂਮ ਟੀ ਕਾਲਜ ਦੇ ਵਿਦਿਆਰਥੀਆਂ ਨੇ ਕੀਤਾ ਅਲੱਗ -ਅਲੱਗ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ। ਸਾਰੇ ਵਿਦਿਆਰਥੀਆਂ ਨੇ ਕਾਲਜ ਦੇ ਚੇਅਰਮੈਨ ਅਤੇ ਮੈਨੇਜਮੈਂਟ ਡਾਇਰੈਕਟਰ ਸ੍ਰੀ ਰੋਹਿਤ ਟੰਡਨ ਜੀ ਦੀ ਅਗਵਾਈ ਹੇਠ ਹਿੱਸਾ ਲਿਆ। ਚੇਅਰਮੈਨ ਸ੍ਰੀ ਰੋਹਿਤ ਟੰਡਨ ਜੀ ਨੇ ਕਿਹਾ ਕਿ ਵਿਦਿਆਰਥੀ ਜੋ ਵੱਖ -ਵੱਖ ਪਿੰਡਾਂ ਤੋਂ ਪੜ੍ਹਨ ਆੳੁਦੇ ਹਨ ਉਹ ਕਲਾ ਨਾਲ ਭਰੇ ਹੋਏ ਹਨ ਪਰ ਯੋਗ ਅਗਵਾਈ ਸਮੇਂ ਤੇ ਨਾ ਮਿਲਣ ਕਰਕੇ ੳੁਹ ਆਪਣੀ ਕਲਾ ਦੇ ਸਹੀ ਮੁੱਲ ਦੀ ਪ੍ਰਾਪਤੀ ਤੋਂ ਵਾਂਝੇ ਰਹਿ ਜਾਂਦੇ ਹਨ ਪਰ ਸਾਡਾ ਇੱਕ ਹੀ ੳੁੱਦਮ ਹੈ ਕਿ ੳੁਹਨਾਂ ਦੀ ਕਲਾ ਨੂੰ ਸਮਝ ਕੇ ਸਮੇਂ ਤੇ ੳੁਸ ਕਲਾ ਨੂੰ ਤਰਾਸ਼ ਕੇ ੳੁਹਦਾ ਮੁੱਲ ਪੁਆਇਆ ਜਾਵੇ। ਜਿਸ ਲਈ ਅਸੀਂ ਹਮੇਸ਼ਾ ਤਤਪਰ ਰਹਿੰਦੇ ਹਾਂ। ਵਿਦਿਆਰਥੀਆਂ ਨੇ ਵੱਖ ਵੱਖ ਖੇਤਰਾਂ ਵਿੱਚ ਹਿੱਸਾ ਲਿਆ ਜਿਵੇਂ ਕਿ :-Mime, Quiz, Mimcary, Poem, Mehandi, Skit, Indian vocal song, falk song, Shabad kirtan, Rangoli ਅਤੇ ਗਿੱਧਾ। Mimcary ਵਿੱਚ ਕਾਲਜ ਦੀ ਵਿਦਿਆਰਥਣ ਕਿਸ਼ਟੀ ਨੇ ਪਹਿਲਾਂ ਸਥਾਨ ਹਾਸਿਲ ਕੀਤਾ ਅਤੇ Indian falk ਵਿੱਚ ਕਰਨਦੀਪ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ। ਗਿੱਧੇ ਵਿੱਚ ਹਿੱਸਾ ਲਏ ਵਿਦਿਆਰਥੀਆਂ ਨੇ ਵੀ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੈਂਨਜਮੈਂਟ ਡਾਇਰੈਕਟਰ ਰੋਹਿਤ ਟੰਡਨ ਜੀ ਨੇ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਅੱਗੇ ਵੱਧਣ ਲਈ ਸ਼ੁਭਕਾਮਨਾਵਾਂ ਦਿੱਤੀਆਂ।ਸਮੂਹ ਸਟਾਫ਼ ਨੇ ਵੀ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ।ਇਸ ਮੌਕੇ ਦੋਰਾਨ ਭਾਰਤ ਰਤਨ ਟੰਡਨ ਜੀ, ਦਿਸ਼ਾਤ ਕੁਮਾਰ, ਅਲੋਕ ਸ਼ਰਮਾ, ਅਮਨਦੀਪ ਕੁਮਾਰ, ਭਾਨੂੰ ਪ੍ਰਿਆ, ਪਾਰੁਲ ਪ੍ਰਿਆ, ਹਰਜੀਤ ਕੌਰ, ਹਰਪ੍ਰੀਤ ਕੌਰ, ਗੁਰਜੀਤ ਕੌਰ, ਅੰਕਿਤਾ ਕੁਮਾਰੀ, ਰੁਪਿੰਦਰ ਕੌਰ, ਗੁਰਪ੍ਰੀਤ ਕੌਰ, ਅਮਨਦੀਪ ਕੌਰ ਅਤੇ ਖੁਸ਼ਪ੍ਰੀਤ ਕੋਰ ਵੀ ਮੌਜੂਦ ਹੋਏ।

ਹਰੀ ਪ੍ਰਕਾਸ਼ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਕਾਲਜ ਟਾਂਡਾ ਵਿੱਚ ਸ਼ਹੀਦ ਊਧਮ ਸਿੰਘ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ।

ਹਰੀ ਪ੍ਰਕਾਸ਼ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਕਾਲਜ ਟਾਂਡਾ ਵਿੱਚ ਸ਼ਹੀਦ ਊਧਮ ਸਿੰਘ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਦਿਨ ਦੀ ਘਟਨਾ ਨੂੰ ਯਾਦ ਕਰਦੇ ਹੋਏ ਸੰਸਥਾ ਦੇ ਚੇਅਰਮੈਨ ਸ੍ਰੀ ਰੋਹਿਤ ਟੰਡਨ ਜੀ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਜੀ ਨੂੰ 4 ਜੂਨ 1940 ਵਿੱਚ Michael O' Dwyer ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ। 31ਜੁਲਾਈ 1940 ਵਿੱਚ ਉਨ੍ਹਾਂ ਨੂੰ ਇਸ ਹੱਤਿਆ ਦੇ ਦੋਸ਼ ਵਿੱਚ ਪੇਟਰਵਿਲੇ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ। ਸ਼ਹੀਦ ਊਧਮ ਸਿੰਘ ਜੀ ਭਾਰਤ ਦੀ ਅਜ਼ਾਦੀ ਨੂੰ ਲੈ ਕੇ ਲੜਦੇ ਲੜਦੇ ਸ਼ਹੀਦ ਹੋ ਗਏ। ਇਸ ਮੌਕੇ 'ਤੇ ਉਨ੍ਹਾਂ ਦੇ ਸਮੂਹ ਸਟਾਫ਼ ਨੇ ਵੀ ਸ਼ਹੀਦ ਊਧਮ ਸਿੰਘ ਜੀ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਤੇ ਭਾਰਤ ਰਤਨ ਟੰਡਨ ਜੀ, ਦਿਸ਼ਾਤ ਕੁਮਾਰ, ਅਮਨਦੀਪ ਕੁਮਾਰ, ਅਲੋਕ ਸ਼ਰਮਾ, ਭਾਨੂ ਪ੍ਰਿਆ, ਪਾਰੁਲ ਪ੍ਰਿਆ,ਹਰਜੀਤ ਕੋਰ,ਅੰਕਿਤਾ ਕੁਮਾਰੀ,ਗੁਰਜੀਤ ਕੋਰ, ਰੁਪਿੰਦਰ ਕੌਰ, ਹਰਪ੍ਰੀਤ ਕੌਰ, ਗੁਰਪ੍ਰੀਤ ਕੌਰ, ਅਮਨਦੀਪ ਕੌਰ ਅਤੇ ਖੁਸ਼ਪ੍ਰੀਤ ਕੋਰ ਵੀ ਮੌਜੂਦ ਰਹੇ।

ਸੁਨੈਨਾ ਨੇ ਨਤੀਜੇ ਵਿੱਚ ਹਾਸਲ ਕੀਤਾ ਪਹਿਲਾ ਸਥਾਨ

ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਬੀ ਕਾੱਮ ਦੇ 6 ਵੇ ਸਮੈਸਟਰ ਵਿੱਚ ਹਰੀ ਪ੍ਰਕਾਸ਼ ਇੰਸਟੀਚਿਊਟ ਆਫ਼ ਮੈਨੇਜਮੈਂਟ ਅੈਂਡ ਟੈਕਨਾਲੋਜੀ ਕਾਲਜ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ। ਇਸ ਸੰਸਥਾ ਦੇ ਖਾਸ ਮੁੱਖੀ ਸ੍ਰੀ ਰੋਹਿਤ ਟੰਡਨ ਜੀ ਨੇ ਦੱਸਿਆ ਕਿ ਆੲੀ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਨਤੀਜੇ ਵਿੱਚ ਸੁਨੈਨਾ ਨੇ 7.84 SGPA ਲੈ ਕੇ ਹਾਸਿਲ ਕੀਤਾ ਪਹਿਲਾਂ ਸਥਾਨ, ਰਮਨਪ੍ਰੀਤ ਕੌਰ ਨੇ 7.6 SGPA ਲੈ ਕੇ ਹਾਸਿਲ ਕੀਤਾ ਦੂਸਰਾ ਸਥਾਨ ਅਤੇ ਇਸ ਤਰ੍ਹਾਂ ਹੀ ਜਸਕਰਨਦੀਪ ਸਿੰਘ ਨੇ 6.64 SGPA ਲੈ ਕੇ ਹਾਸਿਲ ਕੀਤਾ ਤੀਸਰਾ ਸਥਾਨ। ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਚੇਅਰਮੈਨ ਸ੍ਰੀ ਰੋਹਿਤ ਟੰਡਨ ਨੇ ੳਹਨਾਂ ਨੂੰ ਇਹਦਾ ਹੀ ਮਿਹਨਤ ਅਤੇ ਲਗਨ ਨਾਲ ਅੱਗੇ ਵੱਧਣ ਨੂੰ ਕਿਹਾ। ਇਸ ਖਾ਼ਸ ਮੋਕੇ 'ਤੇ ਉਨ੍ਹਾਂ ਨੇ ਆਪਣੇ ਸਾਰੇ ਸਟਾਫ਼ ਮੈਂਬਰਾਂ ਨੂੰ ਵੀ ਵਧਾਈ ਦਿੱਤੀ ਇਸ ਮੌਕੇ ਤੇ ਭਾਰਤ ਰਤਨ ਟੰਡਨ, ਦਿਸ਼ਾਤ ਕੁਮਾਰ, ਅਮਨਦੀਪ ਕੁਮਾਰ, ਅਲੋਕ ਸ਼ਰਮਾ, ਭਾਨੂ ਪ੍ਰਿਆ, ਪਾਰੁਲ ਪ੍ਰਿਆ, ਹਰਜੀਤ ਕੌਰ, ਗੁਰਜੀਤ ਕੌਰ, ਅੰਕਿਤਾ ਕੁਮਾਰੀ, ਰੁਪਿੰਦਰ ਕੌਰ, ਅਮਨਦੀਪ ਕੌਰ, ਅਤੇ ਖੁਸ਼ਪ੍ਰੀਤ ਕੋਰ ਵੀ ਸ਼ਾਮਿਲ ਹੋਏ।

ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਵੱਲੋਂ ਐਲਾਨੀ ਗਈ ਮੈਰਿਟ ਸੂਚੀ ਵਿੱਚ ਹਰੀ ਪ੍ਰਕਾਸ਼ ਇੰਸਟੀਚਿਊਟ ਆਫ ਮੈਨੇਜਮੈਂਟ ਅੈਂਡ ਟੈਕਨੋਲੋਜੀ ਕਾਲਜ ਟਾਂਡਾ ਦੇ ਵਿਦਿਆਰਥੀਆਂ ਨੇ ਆਪਣਾ ਨਾਮ ਦਰਜ ਕਰਵਾ ਕੇ ਕੀਤਾ ਕਾਲਜ ਅਤੇ ਆਪਣੇ ਮਾਪਿਆਂ ਦਾ ਨਾਮ ਕੀਤਾ ਰੌਸ਼ਨ ।

ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਵੱਲੋਂ ਐਲਾਨੀ ਗਈ ਮੈਰਿਟ ਸੂਚੀ ਵਿੱਚ ਹਰੀ ਪ੍ਰਕਾਸ਼ ਇੰਸਟੀਚਿਊਟ ਆਫ ਮੈਨੇਜਮੈਂਟ ਅੈਂਡ ਟੈਕਨੋਲੋਜੀ ਕਾਲਜ ਟਾਂਡਾ ਦੇ ਦੋ ਵਿਦਿਆਰਥੀਆਂ ਨੇ ਆਪਣਾ ਨਾਮ ਦਰਜ ਕਰਵਾ ਕੇ ਕੀਤਾ ਕਾਲਜ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ।ਇਸ ਸਬੰਧੀ ਕਾਲਜ ਦੇ ਵਾਈਸ ਪ੍ਰਿੰਸੀਪਲ ਭਾਨੂੰ ਪ੍ਰਿਆ ਮੈਡਮ ਜੀ ਨੇ ਦੱਸਿਆ ਕਿ ਯੂਨੀਵਰਸਿਟੀ ਦੁਆਰਾ ਘੋਸ਼ਿਤ ਕੀਤੀ ਗਈ ਮੈਰਿਟ ਸੂਚੀ ਵਿੱਚ ਉਸ ਵਿਦਿਆਰਥੀ ਦਾ ਹੀ ਨਾਮ ਦਰਜ ਹੁੰਦਾ ਹੈ ਜੋ ਪਹਿਲੀ ਕੋਸ਼ਿਸ਼ ਵਿੱਚ ਹੀ ਵਧੀਆ ਅੰਕਾਂ ਨਾਲ ਸਾਰੇ ਸਮੈਸਟਰ ਪਾਸ ਕਰਦਾ ਹੈ ਇਸ ਮੈਰਿਟ ਸੂਚੀ ਵਿੱਚ ਹਰੀ ਪ੍ਰਕਾਸ਼ ਕਾਲਜ ਟਾਂਡਾ ਦੀ ਵਿਦਿਆਰਥਣ ਗੀਤੀਕਾ ਪੁੱਤਰੀ ਨਰੇਸ਼ ਕੁਮਾਰ ਖੁੱਲਰ ਨੇ ਬੀ ਐਸੱ .ਸੀ. ਆਈ .ਟੀ . ਵਿੱਚ ਪੰਜਵਾਂ ਸਥਾਨ ਅਤੇ ਕਿਰਨਦੀਪ ਪੁੱਤਰੀ ਸਤਪਾਲ ਸਿੰਘ ਨੇ ਬੀ. ਐਸ ਆਈ. ਟੀ ਵਿੱਚ ਛੇਵਾਂ ਸਥਾਨ ਹਾਸਲ ਕੀਤਾ । ਇਸ ਮੌਕੇ ਤੇ ਕਾਲਜ ਦੇ ਪ੍ਰਬੰਧਕ ਚੇਅਰਮੈਨ ਰੋਹਿਤ ਟੰਡਨ ਜੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਇਹਦਾ ਹੀ ਅੱਗੇ ਵਧਦੇ ਰਹਿਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਇਸ ਸਬੰਧੀ ਵਿਦਿਆਰਥਣਾਂ ਨੇ ਵੀ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਅਧਿਆਪਕਾਂ ਦੇ ਨਾਮ ਕੀਤਾ ।ਇਸ ਮੌਕੇ ਤੇ ਭਾਰਤ ਰਤਨ ਟੰਡਨ, ਦਿਸ਼ਾਂਤ ਕੁਮਾਰ, ਅਮਨਦੀਪ ਕੁਮਾਰ, ਅਲੋਕ ਸ਼ਰਮਾ , ਭਾਨੂੰ ਪ੍ਰਿਆ, ਪਰੁਲ ਪ੍ਰਿਆ , ਹਰਜੀਤ ਕੌਰ, ਗੁਰਜੀਤ ਕੌਰ, ਅੰਕਿਤਾ ਕੁਮਾਰੀ, ਰੁਪਿੰਦਰ ਕੌਰ, ਹਰਪ੍ਰੀਤ ਕੌਰ ਅਮਨਦੀਪ ਕੌਰ ,ਅਤੇ ਖੁਸ਼ਪ੍ਰੀਤ ਕੌਰ ਵੀ ਸ਼ਾਮਿਲ ਹੋਏ ।

ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਅਗਵਾਈ ਹੇਠ ਚੱਲ ਰਹੀ ਸੰਸਥਾ ਹਰੀ ਪ੍ਰਕਾਸ਼ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਕਾਲਜ ਟਾਂਡਾ ਦਾ ਬੀ. ਸੀ. ਏ 6 ਵੇਂ ਸਮੈਸਟਰ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ ।

ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਅਗਵਾਈ ਹੇਠ ਚੱਲ ਰਹੀ ਸੰਸਥਾ ਹਰੀ ਪ੍ਰਕਾਸ਼ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਕਾਲਜ ਟਾਂਡਾ ਦਾ ਬੀ. ਸੀ. ਏ 6 ਵੇਂ ਸਮੈਸਟਰ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ । ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਬੰਧਕ ਰੋਹਿਤ ਟੰਡਨ ਜੀ ਨੇ ਦੱਸਿਆ ਕਿ ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਐਲਾਨੇ ਨਤੀਜੇ ਵਿੱਚ ਨੇਹਾ ਨੇ 9.08 SGPA ਲੈ ਕੇ ਪਹਿਲਾਂ ਸਥਾਨ, ਅਕਵਿੰਦਰ ਕੋਰ ਨੇ 8.76 SGPA ਅੰਕ ਲੈ ਕੇ ਦੂਸਰਾ ਸਥਾਨ , ਦੀਪਪਾਲ ਅਤੇ ਕੋਮਲ ਨੇ 8.6 SGPA ਅੰਕ ਲੈ ਕੇ ਤੀਸਰਾ ਸਥਾਨ ਹਾਸਿਲ ਕੀਤਾ। ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੰਦਿਆਂ ਸੰਸਥਾ ਦੇ ਚੇਅਰਮੈਨ ਰੋਹਿਤ ਟੰਡਨ ਜੀ ਨੇ ਕਿਹਾ ਕਿ ਤੁਸੀਂ ਇਸ ਤਰ੍ਹਾਂ ਹੀ ਭਵਿੱਖ ਵਿੱਚ ਪੂਰੀ ਲਗਨ ਅਤੇ ਮਿਹਨਤ ਨਾਲ ਅੱਗੇ ਵਧਦੇ ਰਹੋ। ਵਿਦਿਆਰਥੀਆਂ ਨੇ ਵੀ ਇਸ ਕਾਮਯਾਬੀ ਦਾ ਸਿਹਰਾ ਕਾਲਜ ਦੇ ਅਧਿਆਪਕਾਂ ਅਤੇ ਆਪਣੇ ਮਾਤਾ ਪਿਤਾ ਦੇ ਨਾਮ ਕੀਤਾ । ਇਸ ਮੌਕੇ ਤੇ ਭਾਰਤ ਰਤਨ ਟੰਡਨ, ਦਿਸ਼ਾਤ ਕੁਮਾਰ, ਅਮਨਦੀਪ ਕੁਮਾਰ, ਅਲੋਕ ਸ਼ਰਮਾ, ਭਾਨੂ ਪ੍ਰਿਆ, ਪਾਰੁਲ ਪ੍ਰਿਆ, ਹਰਜੀਤ ਕੌਰ, ਗੁਰਜੀਤ ਕੌਰ, ਅੰਕਿਤਾ ਕੁਮਾਰੀ, ਰੁਪਿੰਦਰ ਕੌਰ, ਅਮਨਦੀਪ ਕੌਰ, ਖੁਸ਼ਪ੍ਰੀਤ ਕੋਰ  ਅਤੇ ਗੁਰਪ੍ਰੀਤ ਕੌਰ ਵੀ ਸ਼ਾਮਿਲ ਹੋਏ।

ਹਰੀ  ਪ੍ਰਕਾਸ਼ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਬੀ. ਐਸ. ਸੀ. (ਆਈ. ਟੀ.) ਦੇ  6 ਵੇ  ਸਮੈਸਟਰ ਦਾ ਨਤੀਜਾ ਰਿਹਾ ਬਹੁਤ ਸ਼ਾਨਦਾਰ।

ਹਰੀ  ਪ੍ਰਕਾਸ਼ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਬੀ. ਐਸ. ਸੀ. (ਆਈ. ਟੀ.) ਦੇ  6 ਵੇ  ਸਮੈਸਟਰ ਦਾ ਨਤੀਜਾ ਰਿਹਾ ਬਹੁਤ ਸ਼ਾਨਦਾਰ। ਇਸ ਖਾਸ ਮੋਕੋ ਤੇ  ਸੰਸਥਾ ਦੇ ਪ੍ਰਬੰਧਕ ਸ੍ਰੀ ਰੋਹਿਤ ਟੰਡਨ ਜੀ  ਨੇ ਦੱਸਿਆ ਕਿ ਆਈ. ਕੇ. ਗੁਜਰਾਲ  ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਨਤੀਜੇ ਵਿੱਚ ਜਸਪ੍ਰੀਤ ਕੌਰ ਅਤੇ ਨਵਰਤ  ਕੋਰ ਨੇ  9.11 SGPA ਲੈ ਕੇ  ਹਾਸਿਲ ਕੀਤਾ ਪਹਿਲਾ ਸਥਾਨ , ਸ਼ਰਨਜੀਤ ਕੋਰ ਅਤੇ ਦੀਪਕਮਲ  ਅਟਵਾਲ ਨੇ  8.7  SGPA ਲੈ ਕੇ ਹਾਸਿਲ ਕੀਤਾ ਦੂਸਰਾ ਸਥਾਨ ਅਤੇ  ਪ੍ਰਿਆ ਸੈਣੀ  ਨੇ  8.67 SGPA  ਲੈ ਕੇ ਹਾਸਿਲ ਕੀਤਾ ਤੀਸਰਾ ਸਥਾਨ ।  ਉਹਨਾਂ  ਨੇ  ਦੱਸਿਆ ਕਿ ਬਾਕੀ ਸਾਰੇ ਵਿਦਿਆਰਥੀਆਂ ਨੇ  ਵੀ  75%  ਪ੍ਰਤੀਸ਼ਤ ਤੋਂ ਵੱਧ ਹੀ  SGPA ਪ੍ਰਾਪਤ ਕੀਤੀ ਹੈ।  ਵਿਦਿਆਰਥੀਆਂ ਦੀ  ਇਸ ਉਪਲੱਬਧੀ  ਤੇ  ਚੇਅਰਮੈਨ ਪ੍ਰਬੰਧਕ ਜੀ ਨੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੂੰ ਇਹਦਾ ਹੀ ਅੱਗੇ ਵੱਧਦੇ  ਰਹਿਣ ਲਈ ੳਤਸ਼ਾਹਿਤ ਕੀਤਾ।ਇਸ ਦੇ ਨਾਲ ਹੀ ਵਾਈਸ ਪ੍ਰਿੰਸੀਪਲ ਭਾਨੂੰ ਪ੍ਰੀਆ ਨੇ ਦੱਸਿਆ ਕਿ ਅੱਜ ਦਾ ਸਮਾਂ ਇਨਫੋਰਮੇਸ਼ਨ ਐਂਡ ਟੈਕਨੋਲੋਜੀ ਦਾ ਯੁੱਗ ਹੈ ਅਤੇ ਵਿਦਿਆਰਥੀਆਂ ਦੇ ਲਈ ਕੰਪਿਊਟਰ ਅਤੇ ਟੈਕਨੀਕਲ ਐਜੂਕੇਸ਼ਨ ਬਹੁਤ ਜਰੂਰੀ ਹੋ ਚੁੱਕੀ ਹੈ। ਇਸ  ਮੌਕੇ ਤੇ ਭਾਰਤ ਰਤਨ ਟੰਡਨ, ਦਿਸ਼ਾਤ ਕੁਮਾਰ,   ਅਮਨਦੀਪ ਕੁਮਾਰ,  ਅਲੋਕ ਸ਼ਰਮਾ,  ਭਾਨੂ ਪ੍ਰਿਆ, ਪਾਰੁਲ  ਪ੍ਰਿਆ,  ਹਰਜੀਤ  ਕੌਰ,  ਗੁਰਜੀਤ ਕੌਰ, ਅੰਕਿਤਾ  ਕੁਮਾਰੀ,  ਰੁਪਿੰਦਰ ਕੌਰ, ਅਮਨਦੀਪ ਕੌਰ, ਗੁਰਪ੍ਰੀਤ ਕੌਰ ਅਤੇ ਖੁਸ਼ਪ੍ਰੀਤ ਕੋਰ ਵੀ ਸ਼ਾਮਿਲ ਸਨ

ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਬੀ ਕਾੱਮ ਦੇ 6 ਵੇ ਸਮੈਸਟਰ ਵਿੱਚ ਹਰੀ ਪ੍ਰਕਾਸ਼ ਇੰਸਟੀਚਿਊਟ ਆਫ਼ ਮੈਨੇਜਮੈਂਟ ਅੈਂਡ ਟੈਕਨਾਲੋਜੀ ਕਾਲਜ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ।

ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਬੀ ਕਾੱਮ ਦੇ 6 ਵੇ ਸਮੈਸਟਰ ਵਿੱਚ ਹਰੀ ਪ੍ਰਕਾਸ਼ ਇੰਸਟੀਚਿਊਟ ਆਫ਼ ਮੈਨੇਜਮੈਂਟ ਅੈਂਡ ਟੈਕਨਾਲੋਜੀ ਕਾਲਜ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ। ਇਸ ਸੰਸਥਾ ਦੇ ਖਾਸ ਮੁੱਖੀ ਸ੍ਰੀ ਰੋਹਿਤ ਟੰਡਨ ਜੀ ਨੇ ਦੱਸਿਆ ਕਿ ਆੲੀ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਨਤੀਜੇ ਵਿੱਚ ਸੁਨੈਨਾ ਨੇ 7.84 SGPA ਲੈ ਕੇ ਹਾਸਿਲ ਕੀਤਾ ਪਹਿਲਾਂ ਸਥਾਨ, ਰਮਨਪ੍ਰੀਤ ਕੌਰ ਨੇ 7.6 SGPA ਲੈ ਕੇ ਹਾਸਿਲ ਕੀਤਾ ਦੂਸਰਾ ਸਥਾਨ ਅਤੇ ਇਸ ਤਰ੍ਹਾਂ ਹੀ ਜਸਕਰਨਦੀਪ ਸਿੰਘ ਨੇ 6.64 SGPA ਲੈ ਕੇ ਹਾਸਿਲ ਕੀਤਾ ਤੀਸਰਾ ਸਥਾਨ। ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਚੇਅਰਮੈਨ ਸ੍ਰੀ ਰੋਹਿਤ ਟੰਡਨ ਨੇ ੳਹਨਾਂ ਨੂੰ ਇਹਦਾ ਹੀ ਮਿਹਨਤ ਅਤੇ ਲਗਨ ਨਾਲ ਅੱਗੇ ਵੱਧਣ ਨੂੰ ਕਿਹਾ। ਇਸ ਖਾ਼ਸ ਮੋਕੇ 'ਤੇ ਉਨ੍ਹਾਂ ਨੇ ਆਪਣੇ ਸਾਰੇ ਸਟਾਫ਼ ਮੈਂਬਰਾਂ ਨੂੰ ਵੀ ਵਧਾਈ ਦਿੱਤੀ ਇਸ ਮੌਕੇ ਤੇ ਭਾਰਤ ਰਤਨ ਟੰਡਨ, ਦਿਸ਼ਾਤ ਕੁਮਾਰ, ਅਮਨਦੀਪ ਕੁਮਾਰ, ਅਲੋਕ ਸ਼ਰਮਾ, ਭਾਨੂ ਪ੍ਰਿਆ, ਪਾਰੁਲ ਪ੍ਰਿਆ, ਹਰਜੀਤ ਕੌਰ, ਗੁਰਜੀਤ ਕੌਰ, ਅੰਕਿਤਾ ਕੁਮਾਰੀ, ਰੁਪਿੰਦਰ ਕੌਰ, ਅਮਨਦੀਪ ਕੌਰ, ਅਤੇ ਖੁਸ਼ਪ੍ਰੀਤ ਕੋਰ ਵੀ ਸ਼ਾਮਿਲ ਹੋਏ।